ਇਹ ਅੱਗ ਵੀ ਕੀ ਚੀਜ਼ ਹੈ! ਦਿਲ ਦੀ ਨਾ ਦੱਸੇ ਬਾਤ।
ਧੂੰਆਂ ਤਾਂ ਐਵੇਂ ਪੱਜ ਸੀ ਰੋਂਦੀ ਰਹੀ ਹੈ ਰਾਤ।
ਨਾ ਅਗਰਬੱਤੀ ਮਹਿਕਦੀ ਸ਼ਮਾਂ ਨਾ ਫੁੱਲਦਾਨ,
ਕਿਸਨੂੰ ਰਹੇ ਉਡੀਕਦੀ ਖ਼ਾਲੀ ਪਈ ਸਬਾਤ।
ਚੁੱਲ੍ਹਾ ਨਹੀਂ ਬਲਿਆ ਕੁਈ ਦੀਵਾ, ਨਾ ਆਰਤੀ,
ਬਸਤੀ 'ਚੋਂ ਇਕ ਖ਼ਾਬ ਦੀ ਉੱਠੀ ਹੈ ਫੇਰ ਲਾਸ਼ ।
ਇਹ ਚੰਦ ਮੇਰੇ ਵਾਂਗ ਹੀ ਤਨਹਾ ਹੈ ਆਦਿ ਤੋਂ,
ਵੇਖਣ ਨੂੰ ਨਾਲ ਤਾਰਿਆਂ ਦੀ ਤੁਰ ਰਹੀ ਬਰਾਤ।
ਮੇਰਾ ਖ਼ੁਦਾ ਤਾਂ ਮਹਿਕਦਾ ਉਸ ਨੂੰ ਨਹੀਂ ਪਤਾ,
ਮੰਦਰ ਨੂੰ ਲੈ ਕੇ ਜੋ ਤੁਰੀ ਫੁੱਲਾਂ ਭਰੀ ਪਰਾਤ।
ਪਾਣੀ ਨੇ ਤਿੱਖੇ ਖੰਜਰੋਂ ਸਾਹਿਲ ਨੇ ਤੇਜ਼ਤਰ,
ਔਖੀ ਬੜੀ ਹੈ ਤੈਰਨੀ ਜੀਵਨ ਦੀ ਪੁਲਸਰਾਤ।