ਇਹ ਚਿਰਾਗ਼ ਆਫ਼ਤਾਬ ਲੱਗਦੇ ਨੇ।
ਬੁਝ ਗਏ ਸ਼ਬਦ ਅਰਥ ਮਘਦੇ ਨੇ।
ਅਕਸ ਅਪਣਾ ਨਜ਼ਰ ਨਹੀਂ ਆਉਂਦਾ,
ਸਾਹਮਣੇ ਮੇਰੇ ਕਿੰਨੇ ਸ਼ੀਸ਼ੇ ਨੇ।
ਅੰਕੁਰਿਤ ਹੋ ਰਹੇ ਨੇ ਦਿਲ ਅੰਦਰ,
ਬੀਜ ਬੀਜੇ ਸੀ ਜਿਹੜੇ ਚੇਤੇ ਨੇ।
ਫ਼ਰਕ ਅਪਣੀ ਨਜ਼ਰ ਦਾ ਹੈ ਸ਼ਾਇਦ,
ਓਸ ਤਕ ਜਾਂਦੇ ਸਾਰੇ ਰਸਤੇ ਨੇ।
ਹੋਰ ਕੁਝ ਇੰਤਜ਼ਾਰ ਕਰ ਹਾਲੇ,
ਠਹਿਰ ਜਾ, ਸੋਚ ਉੱਤੇ ਪਹਿਰੇ ਨੇ।