ਇਹ ਦੋਵੇਂ ਹੀ

ਦੁੱਖਾਂ ਦਾ ਸਾਡੇ ਨਾਲ ਉਹੀ ਰਿਸ਼ਤਾ

ਜੋ ਹੁੰਦਾ ਹੈ ਸੁੱਖਾਂ ਨਾਲ ਸਾਡਾ

ਕਿਵੇਂ ਕਹੀਏ ਕਿ ਆਉਣ ਕੇਵਲ ਸੁੱਖ ਹੀ 

ਦੁੱਖ ਸਦਾ ਰਹਿਣ ਦਹਿਲੀਜ਼ਾਂ ਤੋਂ ਪਰੇ 

ਫ਼ਰਕ ਰਹਿੰਦਾ ਹੈ ਸਿਰਫ਼ ਅਨੁਪਾਤ ਵਿਚ

ਜ਼ਿੰਦਗੀ ਦੀਆਂ ਨਿਆਮਤਾਂ ਇਹ 

ਦੱਸ ਦਿੰਦੀਆਂ ਇਕ ਦੂਜੀ ਦੇ

ਜ਼ਰਾ ਕੁ ਹੋਰ ਡੂੰਘੇ ਅਰਥ

ਅਨੁਭਵ ਤੇ ਸੰਵੇਦਨਾ ਹੋ ਜਾਣ ਸੂਖਮ

ਰਿਸ਼ਤਿਆਂ ਦੀ ਸਮਝ ਵੀ

ਸਹਿਜ ਹੁੰਦੀ ਹੈ ਜੇ ਸੁੱਖਾਂ ਦੀ ਪਛਾਣ

ਤਾਂ ਓਪਰੇ ਨਹੀਂ ਦੁੱਖ ਵੀ

ਆਪਣੇ ਨੇ ਇਹ ਦੋਵੇਂ ਹੀ

ਸਾਹਾਂ ਜਿੰਨੇ ਆਪਣੇ।

📝 ਸੋਧ ਲਈ ਭੇਜੋ