ਇਹ ਜਨਮ ਦੇਂਵਦੀ ਮਰਦਾਂ ਨੂੰ

ਇਹ ਜਨਮ ਦੇਂਵਦੀ ਮਰਦਾਂ ਨੂੰ.

ਖ਼ੁਦ ਝੱਲਕੇ ਭਾਰੇ ਦਰਦਾਂ ਨੂੰ.

ਇਹ ਸੀ-ਖੁਸੀ ਪ੍ਰਵਾਨ ਕਰੇ,

ਸੀਨੇ ਤੇ ਚਲਦੀਆ ਕਰਦਾਂ ਨੂੰ.

ਇਹ ਪੀਰ ਪਗੰਬਰ ਜਣਦੀ ਏ.

ਮਾਂ ਭੈਣ ਤੇ ਬੇਟੀ ਬਣਦੀਏ.

ਕਿਤੇ ਭਾਗੋ ਬਣਕੇ ਰਣ ਅੰਦਰ,

ਹਿੱਕ ਦੁਸ਼ਮਣ ਅੱਗੇ ਤਣਦੀ ਏ.

ਕਈ ਅੰਨ੍ਹੀ ਦੱਸਦੇ ਅਕਲਾਂ ਤੋਂ.

ਕਈ ਭੰਡਣ ਡਾਢੇ ਸ਼ਕਲਾਂ ਤੋਂ.

ਜੇ ਏਨੀ ਮੰਦੀ 'ਸੱਤਿਆ' ਏ,

ਕਿਉਂ ਵਾਰੇ ਜਾਵਣ ਨਕਲਾਂ ਤੋ.

ਜਦ ਜੀਅ ਕਰਿਆ ਝਾੜ ਦਿੱਤਾ.

ਜਦ ਜੀਅ ਕਰਿਆ ਪਾੜ ਦਿੱਤਾ.

ਕਿਤੇ ਬੇਪੱਤ ਕਰਕੇ ਗਲੀਆਂ ਚ,

ਔਰਤ ਦਾ ਅਕਸ ਵਿਗਾੜ ਦਿੱਤਾ.

ਇਹ ਤੁਲਦੀ ਕਿਤੇ ਦਨਾਰਾਂ ਵਿੱਚ.

ਇਹ ਵਿਕਦੀ ਕਿਤੇ ਬਜਾਰਾਂ ਵਿੱਚ.

ਨੰਗੀ ਨਚਵਾਈ ਜਾਏ ਸੱਤਿਆ,

ਕਿਤੇ ਸ਼ਾਹਾ ਦੇ ਦਰਬਾਰਾਂ ਵਿੱਚ.

ਕਿਤੇ ਅੰਬਰੋਂ ਘੇਰ ਪਰਿੰਦੇ ਕਈ.

ਤੇ ਨੋਚਣ ਪਏ ਦਰਿੰਦੇ ਕਈ.

ਝੱਟ ਵੇਖ ਕੇ ਕੱਲਿਆਂ ਨਾਰੀ ਨੂੰ,

ਪੱਤ ਲੁੱਟਣ ਵੇਖ ਕਰਿੰਦੇ ਕਈ.

ਛਾਂਤੀ ਚੋ' ਚੁੰਘਕੇ ਸੀਰਾਂ ਨੂੰ.

ਪਏ 'ਸੱਤਿਆ' ਕਰਨ ਅਖੀਰਾਂ ਨੂੰ.

ਅੱਜ ਰਿਸ਼ਤੇ ਤਾਰੋ-ਤਾਰ ਹੋਏ,

ਇਹ ਭੁੱਲ ਗਏ ਗੁਰੂਆਂ ਪੀਰਾਂ ਨੂੰ.

📝 ਸੋਧ ਲਈ ਭੇਜੋ