ਇਹ ਜੋ ਕੰਧ ਤੇ ਛਪੀਆਂ ਨੇਂ
ਮੇਰੀ ਮਾਂ ਦੀਆਂ ਉਂਗਲਾ ਨੇਂ
ਇਹ ਜੋ ਕੱਚੀ ਮਿੱਟੀ ਹੈ
ਕੰਧ ਜਿਸ ਨਾਲ ਲਿੱਪੀ ਹੈ
ਮੇਰੀ ਮਾਂ ਨੇ ਗੁੰਨੀ ਸੀ
ਮੇਰੀ ਮਾਂ ਦੀ ਪੱਥੀ ਹੈ
ਸਾਡੇ ਸਿਰ ਤੇ ਗੂੜ੍ਹੀ ਜੋ
ਉਸ ਛਾਂ ਦੀਆਂ ਉਂਗਲਾ ਨੇਂ
ਇਹ ਜੋ ਕੰਧ ਤੇ ਛਪੀਆਂ ਨੇਂ
ਮੇਰੀ ਮਾਂ ਦੀਆਂ ਉਂਗਲਾ ਨੇਂ
ਇਹੇ ਕੰਧ ਤੇ ਲੱਗਿਆ ਜੋ
ਕਾਲੇ ਤੇਲ ਦਾ ਪੰਜਾ ਏ
ਅਤੇ ਰੀਝਾਂ ਨਾਲ ਬਣਿਆ
ਇਹ ਜੋ ਸੂਤ ਦਾ ਮੰਜਾ ਏ
ਗੱਠ ਮਾਰੀਐਂ ਚੁੰਨੀਆਂ ਕੁੱਝ
ਵਿੱਚ ਪਈਆਂ ਗੁੰਝਲਾਂ ਨੇਂ
ਇਹ ਜੋ ਕੰਧ ਤੇ ਛਪੀਆਂ ਨੇਂ
ਮੇਰੀ ਮਾਂ ਦੀਆਂ ਉਂਗਲਾ ਨੇਂ
ਸੰਦੂਕ ਪੁਰਾਣਾ ਇੱਕ
ਉੱਤੇ ਚੱਰਖਾ ਰੱਖਿਆ ਏ
ਇੱਕ ਖੱਡੀ ਬੰਦ ਪਈ
ਜੀਹਤੇ ਬੁਣਿਆ ਕੱਤਿਆ ਏ
ਰੱਬ ਤੋਂ ਵੀ ਵੱਧਕੇ ਜੋ
ਉਸ ਨਾਂ ਦੀਆਂ ਉਂਗਲਾ ਨੇਂ
ਇਹ ਜੋ ਕੰਧ ਤੇ ਛਪੀਆਂ ਨੇਂ
ਮੇਰੀ ਮਾਂ ਦੀਆਂ ਉਂਗਲਾ ਨੇਂ