ਇਹ ਜੋ ਤਾਰੇ ਨੇ

ਇਹ ਜੋ ਤਾਰੇ ਨੇ

ਜਿਹਨਾਂ ਬ੍ਰਹਿਮੰਡ ਸਜਾਇਆ ਹੈ

ਮੇਰੇ ਦੋਸਤ ਸਾਰੇ ਨੇ

ਬਹੁਤ ਚਿਰ ਹੋਇਆ

ਪਿੰਜਰਿਆਂ ਵਿਚ ਕੈਦ ਸਨ

ਗਾਉਣਾ ਭੁੱਲ ਗਏ ਸਨ

ਉਡਾਰੀਆਂ ਗੁਆਚ ਗਈਆਂ ਸਨ

ਇਹਨਾਂ ਦੀਆਂ

ਮੈਂ ਇਹ ਸਾਰੇ ਪੰਛੀ 

ਆਜ਼ਾਦ ਕੀਤੇ ਸਨ

ਹੁਣ ਇਹ ਹੱਸਦੇ ਗਾਉਂਦੇ ਨੇ 

ਰਾਤਾਂ ਰੁਸ਼ਨਾਉਦੇ ਨੇ 

ਬੱਦਲਾਂ ਸੰਗ ਨ੍ਹਾਉਂਦੇ ਨੇ

📝 ਸੋਧ ਲਈ ਭੇਜੋ