ਇਹ ਜੋ ਤੇਰੇ ਨਾਲ ਸਵੇਰਾ

ਇਹ ਜੋ ਤੇਰੇ ਨਾਲ ਸਵੇਰਾ ਹੋ ਜਾਂਦੈ ,

ਫਿਰ ਸੋਹਣਾ ਚਾਰ ਚੁਫੇਰਾ ਹੋ ਜਾਂਦੈ।

ਤੇਰੇ ਵਿਹੜੇ ਸੂਰਜ ਉਡੀਕਣ ਲਈ,

ਮੈਨੂੰ ਤੇ ਕਈ ਵਾਰ ਹਨੇਰਾ ਹੋ ਜਾਂਦੈ।

ਤੇਰੇ ਨੂਰ ਤੇ ਤਿੱਖੀ ਧੁੱਪ ਦੀ ਕਸਮਏ,

ਤੇਰੇ ਨਾਲ ਚਾਅ ਘਨੇਰਾ ਹੋ ਜਾਂਦੈ।

ਤੇਰੇ ਜਾਣ ਦੇ ਬਾਝੋਂ ਜਿੰਨੂ ਮਰਜ਼ੀ ਪੁੱਛ,

ਮੇਰਾ ਦੁਖੀ ਮਨ ਕੱਲਾ ਕੇਰਾ ਹੋ ਜਾਂਦੈ।

📝 ਸੋਧ ਲਈ ਭੇਜੋ