ਇਹ ਕਾਲਜ ਏ ਕੁੜੀਆਂ ਤੇ ਮੁੰਡਿਆਂ ਦਾ

ਇਹ ਕਾਲਜ ਏ ਕੁੜੀਆਂ ਤੇ ਮੁੰਡਿਆਂ ਦਾ,

ਜਾਂ ਫ਼ੈਸ਼ਨਾਂ ਦੀ ਕੋਈ ਫ਼ੈਕਟਰੀ ਏ ।

ਕੁੜੀ ਮੁੰਡੇ ਦੇ ਨਾਲ ਪਈ ਇੰਝ ਤੁਰਦੀ,

ਜਿਉਂ ਅਲਜਬਰੇ ਨਾਲ ਜੁਮੈਟਰੀ ਏ ।

ਕਲਮਾਂ ਲੰਮੀਆਂ ਤੇ ਨੋਕਾਂ ਤਿੱਖੀਆਂ ਨੇ,

ਤੰਗ ਮੂਹਰੀਆਂ ਵੇਖ ਘਬਰਾ ਗਿਆ ਮੈਂ ।

ਮੈਂ ਏਸ ਮੁਸ਼ਾਇਰੇ 'ਚ ਕੀਹ ਆਇਆ,

ਕਿਸੇ ਫ਼ਿਲਮ ਦੀ ਸ਼ੂਟਿੰਗ 'ਤੇ ਆ ਗਿਆ ਮੈਂ ।

📝 ਸੋਧ ਲਈ ਭੇਜੋ