ਇਹ ਕਿਦ੍ਹੀ ਮੂਰਤ

ਇਹ ਕਿਦ੍ਹੀ ਮੂਰਤ ਮਿਰੀ ਚਿਤਵਨ 'ਚ ਹੈ 

ਜੋ ਨਸ਼ਾ ਹੀ ਬਸ ਨਸ਼ਾ ਇਸ ਮਨ 'ਚ ਹੈ

ਨਿੱਘ ਵੰਡਣ ਦਾ ਜ਼ਿਕਰ ਉਹ ਹੀ ਕਰੇ 

ਜਲਣ ਦੀ ਸ਼ਕਤੀ ਜਿਦ੍ਹੇ ਬਾਲਨ 'ਚ ਹੈ

ਕੀ ਪਤਾ ਦੁਸ਼ਮਣ ਤੋਂ ਹੀ ਚਾਹਤ ਮਿਲੇ 

ਨਫ਼ਰਤਾਂ ਦੀ ਅੱਗ ਹਰ ਸੱਜਨ 'ਚ ਹੈ

ਉਹ ਮਜ਼ਾ ਮੈਨੂੰ ਤੇਰੀ ਠੰਢਕ ਦਵੇ 

ਜੋ ਮਜ਼ਾ ਤੈਨੂੰ ਮਿਰੇ ਜਾਲਨ 'ਚ ਹੈ

ਪਹੁੰਚ ਹੀ ਜਾਏਗਾ ਧਰਤੀ ਤੋਂ ਕਦੀ 

ਹਾਲੇ ਬੰਦਾ ਚੰਨ ਦੀ ਉਲਝਨ 'ਚ ਹੈ

ਕਿੱਕਰਾਂ ਦੇ ਗੁਣ ਉਹ ਜਾਣੇ ਕਿਸ ਤਰ੍ਹਾਂ 

ਉਲਝਿਆ ਕੋਮਲ ਜਦੋਂ ਚੰਦਨ 'ਚ ਹੈ

📝 ਸੋਧ ਲਈ ਭੇਜੋ