ਇਹਾ ਗਵਾਹੀ ਮਨਸੂਰ ਵੀ ਦਿਤੀ

ਇਹਾ ਗਵਾਹੀ ਮਨਸੂਰ ਵੀ ਦਿਤੀ, ਅਤੇ ਸ਼ਮਸ ਵਿਚ ਮੁਲਤਾਨੀ ।

ਬਿਲਾ ਮੀਮ ਪੈਕੰਬਰ ਆਖਿਆ, ਬੁਸਤਾਨੀਆ ਜਸਮਾਨੀ ।

ਸਭਨਾ ਇਕੋ ਹਰਫ ਪਛਾਤਾ, ਢੂੰਢ ਡਿਠਾ ਵੇਦ ਕੁਰਾਨੀ ।

ਸੰਤਰੇਣ ਤਹਿਕੀਕ ਇਹਾ ਗੱਲ, ਸਭ ਆਖਣ ਨਾਲ ਜ਼ਬਾਨੀ ।

📝 ਸੋਧ ਲਈ ਭੇਜੋ