ਏਨ੍ਹਾਂ ਚੋਂ ਕੀ ਮੇਰਾ ਹੈ

ਏਨ੍ਹਾਂ ਚੋਂ ਕੀ ਮੇਰਾ ਹੈ 

ਜਾਨ ਤਿਰੀ, ਦਿਲ ਤੇਰਾ ਹੈ ।

ਜਿੱਥੇ ਗ਼ਮ ਦਾ ਡੇਰਾ ਹੈ। 

ਉਥੇ ਵਾਸਾ ਮੇਰਾ ਹੈ ।

ਖ਼ੁਦਗਰਜ਼ੀ ਦੀ ਦੁਨੀਆ ਦਾ 

ਕਿੰਨਾ ਸੌੜਾ ਘੇਰਾ ਹੈ।

ਚੰਨਾ ਤੇਰੇ ਬਿਨ ਮੈਨੂੰ 

ਚਾਨਣ ਘੁੱਪ ਹਨੇਰਾ ਹੈ।

ਤਿਲਕਣ-ਬਾਜ਼ ਦਵੈਤੀ ਤਾਂ 

ਤੇਰਾ ਹੈ ਨਾ ਮੇਰਾ ਹੈ।

ਆਵਾ-ਗਵਣੀ ਚੱਕਰ ਵਿਚ 

ਮਰਨਾ ਤੇ ਇਕ ਫੇਰਾ ਹੈ।

ਗ਼ਮ ਸਹਿਕੇ ਵੀ ਹਸਦਾ ਹਾਂ 

ਕਿੰਨਾ ਮੇਰਾ ਜੇਰਾ ਹੈ ।

ਮੇਰੇ ਦਿਲ ਨੂੰ ਛੇੜ ਨ ਅਜ 

ਅਜ ਕੁਝ ਦਰਦ ਘਨੇਰਾ ਹੈ ।

ਤੇਰੇ ਹਿਜਰ ਦੇ ਮਾਰੇ ਨੂੰ 

ਇਕ ਪਲ ਵਸਲ ਬਥੇਰਾ ਹੈ ।

ਇਸ਼ਕ ਦੇ ਪਾਂਧੀ ਚਲਿਆ ਚਲ 

ਇਸ਼ਕ ਦਾ ਪੰਧ ਲਮੇਰਾ ਹੈ ।

ਚੋਟ ਹੈ ਉਹਦੀ ਫੁਕ਼ਰਤ ਦੀ 

ਦਿਲ 'ਹਮਦਰਦਾ' ਮੇਰਾ ਹੈ ।

📝 ਸੋਧ ਲਈ ਭੇਜੋ