ਇਉਂ ਵੱਟ ਨਾ ਪਾਸਾ

ਇਉਂ ਵੱਟ ਨਾ ਪਾਸਾ ਰਾਹਵਾਂ ਤੋਂ। 

ਇਨ੍ਹਾਂ ਠੰਡੀਆਂ-ਤੱਤੀਆਂ ਛਾਵਾਂ ਤੋਂ।

ਇਹ ਦੀਵੇ ਮੇਰੀ ਚਾਹਤ ਦੇ,

ਡਰਦੇ ਨਹੀਂ ਤੇਜ਼ ਹਵਾਵਾਂ ਤੋਂ।

ਨਹੀਂ ਜਿੱਤੀ ਜਾਣੀ ਜੰਗ ਕੋਈ,

ਇਨ੍ਹਾਂ ਟੁੱਟੀਆਂ-ਭੱਜੀਆਂ ਬਾਹਵਾਂ ਤੋਂ।

ਆਖ਼ਿਰ ਇਹ ਕਿਸ ਦੀ ਸਾਜ਼ਿਸ਼ ਹੈ,

ਕਿਉਂ ਦੂਰ ਨੇ ਹਰਫ਼ ਦੁਆਵਾਂ ਤੋਂ।

ਉਹ ਮੈਥੋਂ ਏਨਾ ਦੂਰ ਹੈ ਬਸ, 

ਜਿਉਂ ਸ਼ਹਿਰ ਨੇ ਦੂਰ ਸਰਾਵਾਂ ਤੋਂ।

📝 ਸੋਧ ਲਈ ਭੇਜੋ