ਏਨਾ ਤੇ ਮਜ਼ਦੂਰਾਂ ਦੇ ਲਈ

ਏਨਾ ਤੇ ਮਜ਼ਦੂਰਾਂ ਦੇ ਲਈ ਕਰ ਮਜ਼ਦੂਰੀ ਵਿਚੋਂ 

ਢਿੱਡ ਤੇ ਜਾਵੇ ਇਹਨਾਂ ਦਾ ਵੀ ਭਰ ਮਜ਼ਦੂਰੀ ਵਿਚੋਂ 

ਅਗਲੀ ਈਦ 'ਤੇ ਲੈ ਦੇਵਾਂਗਾ ਪੁੱਤਰਾ ਤੈਨੂੰ ਲੀੜੇ 

ਥੋੜ੍ਹੇ ਥੋੜ੍ਹੇ ਜੋੜ ਕੇ ਪੈਸੇ ਹਰ ਮਜ਼ਦੂਰੀ ਵਿਚੋਂ 

ਹਰ ਇੱਕ ਸ਼ੈਅ ਦਾ ਮੁੱਲ ਸੀ ਕੁੱਲ ਮਜ਼ਦੂਰੀ ਤੋਂ ਵੀ ਚੋਖਾ 

ਭਲੀਏ ਲੈ ਕੇ ਆਉਂਦਾ ਕੀ ਮੈਂ ਘਰ ਮਜ਼ਦੂਰੀ ਵਿਚੋਂ 

ਕੱਪ ਟੁੱਟਣ ’ਤੇ ਐਡੀ ਵੱਡੀ ਗਾਲ੍ਹ ਨਾ ਮੈਨੂੰ ਕੱਢੋ 

ਇਹਦੇ ਪੈਸੇ ਕੱਟ ਲਿਆ ਜੇ ਸਰ ਮਜ਼ਦੂਰੀ ਵਿਚੋਂ 

ਜਿੰਨ੍ਹਾਂ ਦੀ ਮਜ਼ਦੂਰੀ ਕਰਨਾਂ ‘ਸੰਧੂੱ ਇਹੋ ਕਹਿੰਦੇ 

ਖਾ ਲਈ ਜੋ ਕੁਝ ਖਾਣਾ ਹੋਵੇ ਪਰ ਮਜ਼ਦੂਰੀ ਵਿਚੋਂ

📝 ਸੋਧ ਲਈ ਭੇਜੋ