ਏਨਾ ਵਿਖਯਾਂ ਦੇ ਸਵਾਦ ਸਾਰਾ ਜਗ ਠਗਿਆ

ਏਨਾ ਵਿਖਯਾਂ ਦੇ ਸਵਾਦ ਸਾਰਾ ਜਗ ਠਗਿਆ, ਤੂੰ ਏਹ ਨ ਛਡੇਂ ਕਦਾਹੀਂ ।

ਤਪੇ ਤਪੀਸਰ ਸਭ ਨੂੰ ਠਗਦੇ, ਜੇੜ੍ਹੇ ਰਹਿੰਦੇ ਉਠ ਸਬਾਹੀਂ ।

ਸਿਰ ਦੇ ਕੇਸ ਚਿਟੇ ਸਭ ਹੋਇ ਤੇਰੇ, ਤੂੰ ਅਜੇ ਭਿ ਸਮਝੇ ਨਾਹੀਂ ।

ਸੰਤਰੇਣ ਜੇ ਛਡੇ ਇਨ੍ਹਾਂ ਨੂੰ, ਤਾਂ ਹੋਵੀ ਸੁਖ ਤਦਾਈਂ ।

📝 ਸੋਧ ਲਈ ਭੇਜੋ