ਇੰਨ੍ਹੀ ਕੁ ਗੱਲ ਸਾਰੀ ਬਸ
ਕੇ ਤੇਰੀ ਮੇਰੀ ਯਾਰੀ ਬਸ,
ਬਹੁਤੇ ਲੱਲੇ ਭੱਭੇ ਨਾ ਲਾ
ਚੱਕ ਤੇਰੀ ਸਰਦਾਰੀ ਬਸ,
ਵੰਡੀਆਂ ਪਾਵਣ ਲੱਗਾ ਜੇ
ਕਰੀ ਨਾ ਗਾਦਾਰੀ ਬਸ,
ਸਾਡੀ ਇਕੋ ਕਹਾਣੀ ਹੋਈ
ਤੂੰ ਕੋਝਾ ਮੈਂ ਵਿਚਾਰੀ ਬਸ,
ਸਾਡੇ ਮੱਥੇ ਵਾਅ ਦਿੱਤੀ ਹੈ
ਗਰੀਬੀ ਤੇ ਲਾਚਾਰੀ ਬਸ,
ਉਂਝ ਤਾਂ ਮੇਰਾ ਕਿਹਾ ਮੰਨੇ
ਕਰਦਾ ਹੈ ਹੁਸ਼ਿਆਰੀ ਬਸ,
ਤੈਨੂੰ ਚੰਗੇ ਤਾਂ ਨਹੀਂ ਲੱਗੇ
ਸਾਡੀ ਗੱਲ ਕਰਾਰੀ ਬਸ,
ਭਲੇ ਦਾ ਜਮਾਨਾ ਨਹੀ ਹੈ
ਗੰਦੀ ਦੁਨੀਆਦਾਰੀ ਬਸ ।