ਦਿਲ ਤਾਂ ਲੱਗ ਹੀ ਜਾਂਦਾ ਹੈ

ਨਾਲੇ ਮੈਂ 'ਕੱਲਾ ਵੀ ਨਹੀਂ

ਇਸ ਚਾਰਪਾਈ ਦੇ ਸੀਮਤ ਰਕਬੇ ਵਿੱਚ

ਮੇਰੇ ਸਦਾ ਅੰਗ ਸੰਗ ਹੈ

ਚੁੱਲ੍ਹੇ 'ਚ ਫੂਕਾਂ ਮਾਰਦੀ

ਮਾਂ ਦਾ ਇੱਕ ਦਰਿਸ਼

ਪਾਥੀਆਂ ਪੱਥਦੀ ਭੈਣ ਦਾ ਚਿੱਤਰ

ਢੱਗੇ ਜੋਤਦਿਆਂ ਏਥੇ ਪਹੁੰਚ ਗਈ

ਬਾਪੂ ਦੀ ਬਿਰਤੀ  

📝 ਸੋਧ ਲਈ ਭੇਜੋ