ਮੈਂ ਥੱਕ ਗਿਆ ਹਾਂ
ਆਪਣੇ ਅਸਲ ਆਪੇ ਨੂੰ ਲੱਭਦਾ ਲੱਭਦਾ
ਮੈਥੋਂ ਮੇਰਾ ਮੂਲ ਨਹੀਂ ਪਛਾਣ ਹੋ ਰਿਹਾ
ਮੇਰੇ ਵਜੂਦ ਦੀ ਮਿੱਟੀ ਉੱਤੇ ਕਈ ਪਰਤਾਂ ਦੀ
ਮਿੱਟੀ ਚੜ੍ਹਾ ਦਿੱਤੀ ਗਈ ਹੈ ....
ਮੈਂ ਗੁੰਮ ਗਿਆ ਹਾਂ
ਇਸ ਮਿੱਟੀ ਵਿੱਚ
ਇਸ ਵਿੱਚ ਉਗਦੇ ਘਾਹ ਫੂਸ
ਨਦੀਨਾ ਅੰਦਰ
ਮੇਰੇ ਤੇ ਏਨੀ ਫਾਲਤੂ ਮਿੱਟੀ ਲੱਦ ਕੇ
ਮੇਰਾ ਅਸਲ ਆਪਾ ਲੁਕਾ ਦਿੱਤਾ ਗਿਆ ਹੈ
ਮੈਨੂੰ ਖੋਤਾ ਬਣਾ ਦਿੱਤਾ ਗਿਆ ਹੈ
ਤੇ
ਖੋਤਾ ਭਾਰ ਮੁਕਤ ਹੈ
ਇਸ ਭਾਰ ਤੋਂ ...