ਮੈਂ ਦੇਖਦਾ ਰਿਹਾ,

ਕੁੱਝ ਵੀ ਤਾਂ ਫਾਸਲਾ ਨਹੀਂ,

ਉਸਦੇ ਤੇ ਮੇਰੇ ਘਰ ਵਿਚਕਾਰ।

ਮੈਂ ਸੋਚਦਾ ਰਿਹਾ,

ਕਿੰਨੀਆਂ ਦੀਵਾਰਾਂ ਤੇ ਦੂਰੀਆਂ ਨੇ,

ਉਸਦੇ ਤੇ ਮੇਰੇ ਘਰ ਵਿਚਕਾਰ।

ਤੇ ਬੱਸ

ਇਸ ਮਾਪਣ ਕਿਰਿਆ ਵਿੱਚ,

ਜਿੰਦਗੀ ਬੀਤ ਗਈ।

📝 ਸੋਧ ਲਈ ਭੇਜੋ