ਫੜੇ ਗਏ ਜੀ ਫੜੇ ਗਏ

ਫੜੇ ਗਏ ਜੀ ਫੜੇ ਗਏ 

ਪਾਤਰ ਭਾਅ ਜੀ ਫੜੇ ਗਏ 

ਮਰਦੀ ਜਾਂਦੀ ਗ਼ਜ਼ਲ ਦੇ ਮੂੰਹ ਵਿੱਚ 

ਪਾਣੀ ਪਾਉਂਦੇ ਫੜੇ ਗਏ

ਤਖ਼ਤ ਸਿੰਘ ਨਾਲ਼ 

ਹੱਥ ਮਿਲ਼ਾਉਂਦੇ 

ਹਮਦਰਦਾਂ ਨਾਲ਼ 

ਅੱਖ ਮਿਲ਼ਾਉਂਦੇ 

‘ਚੰਦ’ ਦੀ ਹਾਂ ਵਿੱਚ

ਹਾਂ ਮਿਲ਼ਾਉਂਦੇ

ਪਾਤਰ ਭਾਅ ਜੀ ਫੜੇ ਗਏ

ਹਾਂ, ਫੜੇ ਗਏ

ਜੀ ਫੜੇ ਗਏ ....

📝 ਸੋਧ ਲਈ ਭੇਜੋ