(ਬਾਰ ਦੀ ਯਾਦ ਵਿਚ)

 

ਤੈਂਡੀ ਫ਼ਜਰਾਂ 'ਚ ਕੂਕੇ ਕੋਲ ਵੋ,

ਵੱਡੇ ਪਿਆਰੇ ਬਾਗ਼ਾਂ ਦੇ ਬੋਲ ਵੋ

ਤੇਰੀ ਅੱਖੀਆਂ ਤੇ ਦਾਵਾ ਸਾਡਾ ਕੁਝ,

ਐਵੇਂ ਹੰਝੂ ਬੇਗਾਨੇ ਰੋਲ ਵੋ

ਐਵੇਂ ਡਿੱਗੀਆਂ ਅਰਸ਼ ਤੋਂ ਦੋ ਕਣੀਆਂ,

ਪਏ ਡਾਢੇ ਹੀ ਨੀਂਦਾਂ ਨੂੰ ਹੌਲ ਵੋ

ਸਾਡੇ ਹੱਥਾਂ ਤੇ ਖਿੜਿਆ ਫੁੱਲ ਸੋਹਣਾ,

ਦੂਰ ਵਜਦੇ ਹਸ਼ਰ ਦੇ ਢੋਲ ਵੋ

ਬੀਬਾ ਲੱਖ ਮਜ਼੍ਹਬਾਂ ਦੇ ਖੜ੍ਹਿਆਂ ਕੀਤੇ,

ਹਿੱਕੋ ਸੱਚੇ ਸਿਦਕ ਦੇ ਕੌਲ ਵੋ

ਤੈਂਡੀ ਫ਼ਜਰਾਂ 'ਚ ਕੂਕੇ ਕੋਲ ਵੋ,

ਵੱਡੇ ਪਿਆਰੇ ਬਾਗ਼ਾਂ ਦੇ ਬੋਲ ਵੋ

📝 ਸੋਧ ਲਈ ਭੇਜੋ