ਮੰਗਣ ਪਹੁੰਚਿਆ , ਖਾਣ ਲਈ ਦਾਣੇ ,
ਰੱਬੀ ਨੂਰ ਲੱਗਦੇ , ਨਿਆਣੇ ਸਿਆਣੇ।
ਕਹਿੰਦੇ , ਪਕੜਾ ਦਿਆਗੇ ਨੇੜਲੇ ਥਾਣੇ,
ਚੋਰ ਲੱਗਦਾ ਏ , ਕਿਉ ਦੇਈਏ ਦਾਣੇ ।
ਬੱਚ ਲੱਘਜਾ ਫਕੀਰਾਂ,ਹੰਕਾਰੀ ਕਹਿਰ ਤੋ,
ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ ।
ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ ।
ਕਿਸੇ ਮਾਣਸ ਭੱਲੇ, ਨਾਂਹ ਪਾਈਆਂ ਖੈਰਾਂ ,
ਠੁੱਡੇ ਮਾਰੇ, ਬੋਲ ਬੋਲੇ, ਮਨ ਭਰ ਕੇ ਗੈਰਾਂ।
ਪੱਥਰ ਦਿੱਲ ਸਹਿਰ , ਕਿਉ ਕਰਦਾ ਸੈਰਾਂ,
ਤੱਪਦੀਆਂ ਧੁੱਪਾਂ, ਦੁਪਹਿਰ ਸਾੜਦੀ ਪੈਰਾਂ।
ਪੁੰਨ ਤੋ ਦੂਰੀ,ਬੱਚ ਜਾਈ,ਪਾਪ ਗਹਿਰ ਤੋ,
ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ ।
ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ ।
ਇਹ ਫਕੀਰ ਹੈ , ਨਾਨਕ ਦਾ ਹਮਰਾਹੀ ,
ਦੁਨੀਆਂ ਮੇਲਾ, ਫਕੀਰਾਂ ਲਈ ਸੈਰਗਾਂਹੀ।
ਭੁੱਖਾ ਨਾ ਰਹੇ ਕੋਈ, ਮੁੱਖ ਬਾਜ ਗਰਾਹੀ,
ਜਹਾਨ ਚਰੇ ਪਦਾਰਥ, ਖ਼ੁਦਾ ਚਾਰਵਾਹੀ।
ਚੇਤੰਨ ਹੋ,ਆ ਰਹੀ ਨਾਸਤਿਕ ਲਹਿਰ ਤੋਂ ,
ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ ।
ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ ।
ਵੱਸਦੇ ਰਹੋ ਸਦੀਵੀ, ਨਾ ਹੋ ਗ਼ੈਰ ਅਬਾਦ,
ਅਸੀਸ ਮਿੱਲੀ ਵੱਸਣਾ,ਫਕੀਰ ਦੀ ਮੁਰਾਦ।
ਜਹਾ ਪੁੱਜਣਾ ਤੁਸਾਂ, ਪੈਂਦਾ ਹੋਵੇਗਾ ਵਿਵਾਦ,
ਫਕੀਰ ਦੀ ਚਾਹਤ , ਅਨੋਖਾ ਰਚੇ ਸੰਬਾਦ।
ਸਾਧੂ ਤ੍ਰੇਹ ਸ਼ਾਂਤੀ ਤੇ , ਕੰਮ ਲੈਂਦੇ ਜ਼ਹਿਰ ਤੋ,
ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ ।
ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ ।