ਫਕੀਰਾਂ ਦੇ ਰੱਸਤੇ

ਹਾਂ ਤੇਗਾਂ ਦੇ ਰੱਸਤੇ

ਹਾਂ ਤੀਰਾਂ ਦੇ ਰੱਸਤੇ

ਕੋਈ ਸੋਖੇ ਨਹੀਂ ਹੁੰਦੇ

ਫਕੀਰਾਂ ਦੇ ਰੱਸਤੇ

ਕਰ ਤਨ ਤੂੰਬਾ ਤੂੰਬਾ

ਹਵਾ ਉਡਾਉਣੇ

ਇੰਝ ਡੱਕਣੇ ਨੇ ਪੈਂਦੇ

ਵਜੀਰਾਂ ਦੇ ਰੱਸਤੇ

ਕੋਈ ਕਰਨੀ ਉਦਾਸੀ

ਜਾ ਫਿਰ ਸੱਚੇ ਸੋਦੇ

ਕਲ ਤਾਰਨ ਲਈ

ਭੱਖੜੇ ਕਰੀਰਾਂ ਦੇ ਰੱਸਤੇ 

ਕੱਚੀ ਗੜੀ ਅੰਦਰੋਂ 

ਜੇ ਲਿਖਣੀ ਇਬਾਰਤ 

ਤਾਂ ਤੈਅ ਕਰਨੇ ਪੈਂਦੇ 

ਸਰੀਰਾਂ ਦੇ ਰੱਸਤੇ

ਫਿਰ ਫਾਹੇ-ਸੂਲੀ ਵੀ

ਲੱਗਦੀ ਹੈ ਪਿਆਰੀ 

ਜੱਦ ਸਿਰਲੱਥ ਚੁਣਦੇ 

ਜਮੀਰਾਂ ਦੇ ਰੱਸਤੇ 

ਜੋ ਜਾਲਮ ਦੀ ਅੱਖ

ਅੱਖ ਪਾਉਣੀ ਜਾਣੇ

ਜਿਊਂਦੈ ਤੈਅ ਕਰ ਉਹ

ਅਖੀਰਾਂ ਦੇ ਰੱਸਤੇ

ਇਹ ਇੱਸਕ ਵੀ ਕਿਹੜਾ 

ਕੋਈ ਬਾਜੀ ਹੈ ਸੋਖੀ

ਛੱਡ ਚੌਧਰ ਹਾਂ ਪਾਲੀ ਨੇ

ਹੀਰਾਂ ਦੇ ਰੱਸਤੇ 

ਮਲ੍ਹੇ ਪਾਈ ਚਾਦਰ

ਜਿਉਂ ਖਿੱਚੌਂ 'ਹੋਏ ਛਲਣੀ

ਇੰਝ ਨਿਕਲਣ ਸਾਹ 

ਆਖਰ ਸਰੀਰਾਂ ਦੇ ਰੱਸਤੇ

📝 ਸੋਧ ਲਈ ਭੇਜੋ