ਅੱਠ ਪਹਿਰ ਹੁਸੀਨਾ ਨੂੰ ਫਿਕਰ ਖਾਵੇ,
ਦਿਲ ਲੁੱਟ ਖੜੀਏ ਕਿਹੜੇ ਢੰਗ ਦੇ ਨਾਲ।
ਕੱਚੇ ਘੜੇ ਨੂੰ ਪਾਣੀ ਨੇ ਖੋਰ ਖੜਿਆ,
ਸੋਹਣੀ ਤੁਰੀ ਸੀ ਘਰੋਂ ਉਮੰਗ ਦੇ ਨਾਲ।
ਤੇਸਾ ਪਕੜ ਪਹਾੜਾਂ ਨੂੰ ਕੱਟ ਮਰਦੇ,
ਨੂੰ ਮਰਦੇ ਆਸ਼ਕ ਨਾ ਕਦੇ ਅਧਰੰਗ ਦੇ ਨਾਲ।
ਸਾਨੂੰ ਜਕੜਿਆ ਉਹਦਿਆਂ ਨਖਰਿਆਂ ਨੇ,
ਬੱਧਾ ਰੌਣ ਜਿਉਂ ਕਾਲ ਪਲੰਘ ਦੇ ਨਾਲ।