ਸਰਦੀਆਂ ਦੀ ਰੁੱਤੇ

ਸੁੱਤੇ ਸੁੱਤੇ

ਦਾਦੀ ਸਵੈਟਰ ਬੁਣਦੀ

ਤਾਂ ਮੈਂ

ਸੁਪਨੇ ਬੁਣ ਲੈਂਦੀ ਹਾਂ

ਤੇ ਉਸਨੂੰ ਵੇਖਣ ਲਈ

ਕਹਿੰਦੀ ਹਾਂ !

ਦਾਦੀ ਜਦੋਂ

ਕੁਹਰੇ ਤੋਂ ਬਚਣ ਲਈ

ਆਪਣਾ ਆਪ

ਸਮੇਟ ਰਹੀ ਹੁੰਦੀ

ਤਾਂ ਮੈਂ ਸਾਰਾ

ਅਸਮਾਨ ਮੱਲ ਲੈਂਦੀ ਹਾ

ਤੇ ਉਸ ਨੂੰ ਉੱਡਣ ਲਈ

ਕਹਿੰਦੀ ਹਾਂ

ਦਾਦੀ ਹੁਣ

ਘੜਿਆਂ 'ਚੋਂ

ਪਾਣੀ ਟੋਲਦੀ

ਤਾਂ ਮੈਂ ਚਾਣਚੱਕ

ਨਿੱਕੀ ਜਿਹੀ ਨਦੀ

ਦਰਿਆ ਹੋ ਜਾਂਦੀ ਹਾਂ !

ਦਾਦੀ ਦੀ ਉੰਗਲੀ ਫੜ

ਆਂਹਦੀ ਆਂ

ਦਾਦੀ ਮਾਂ

ਮੇਰੀ ਜਾਨ !

ਰੁੱਤਾਂ ਬਦਲ ਗਈਆਂ ਨੇ !

📝 ਸੋਧ ਲਈ ਭੇਜੋ