ਫਰਕ ਨਹੀਂ ਪੈਂਦਾ

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਕੋਈ ਬੁਲਾ ਲਵੇ  

ਜਾਂ ਨਾ ਬੁਲਾਵੇ  

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਕੋਈ ਮੈਨੂੰ ਅਪਣਾਵੇ  

ਜਾਂ  ਨਾ ਅਪਣਾਵੇ 

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਕੋਈ ਮੇਰੇ ਹੰਝੂ ਪੂੰਝੇ  

ਜਾਂ ਰੋਂਦਿਆਂ ਛੱਡ ਜਾਵੇ  

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਕੋਈ ਮੇਰੇ ਲਈ ਤੋਹਫਾ ਲਿਆਵੇ  

ਜਾਂ ਮੇਰਾ ਹੀ ਕੁਝ ਖੋਹ ਕੇ ਲੈ ਜਾਵੇ  

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਕੋਈ ਚਾਲ ਖੇਡੀ ਜਾਵੇ  

ਤੇ ਮੈਨੂੰ ਹਰਾ ਜਾਵੇ  

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਕੋਈ ਆਪਣਾ ਬਣ ਕੇ  

ਧੋਖਾ ਦੇ ਜਾਵੇ  

ਹੁਣ ਮੈਨੂੰ ਫਰਕ ਨਹੀਂ ਪੈਂਦਾ  

 ਕੋਈ ਜ਼ਿੰਦਗੀ ਦੇ ਬਿਖੜੇ ਪੈਂਡਿਆਂ ਤੇ  

ਮੈਨੂੰ ਇਕੱਲਾ ਛੱਡ ਜਾਵੇ  

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਕੋਈ ਜ਼ਿੰਦਗੀ ਭਰ ਦਾ ਸਾਥ ਕਰ  

ਅੱਧ ਵਿਚਾਲੇ ਛੱਡ ਜਾਵੇ  

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਉਹ ਮੇਰਾ ਹੁੰਦਿਆਂ ਵੀ  

ਕਿਸੇ ਹੋਰ ਦਾ ਹੋ ਜਾਵੇ  

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਜਦੋਂ ਕੋਈ ਆਪਣੇ ਕਿਰਦਾਰ ਦੀ ਅਸਲੀਅਤ ਦਿਖਾਵੇ  

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਉਹ ਵਾਪਸ ਆਵੇ ਜਾਂ ਨਾ ਆਵੇ  

ਹੁਣ ਮੈਨੂੰ ਫਰਕ ਨਹੀ ਪੈਂਦਾ  

ਕੋਈ ਆਪਣਾ ਰਹੀ ਜਾਂ ਪਰਾਇਆ ਹੋ ਜਾਵੇ  

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਕੋਈ ਕਿੰਨੇ ਵੀ ਰੂਪ ਵਟਾਏ  

ਹੁਣ ਮੈਨੂੰ ਫਰਕ ਨਹੀਂ ਪੈਂਦਾ  

ਸੱਚੀਂ ਹੁਣ ਮੈਨੂੰ ਫ਼ਰਕ ਨਹੀਂ  ਪੈਂਦਾ

📝 ਸੋਧ ਲਈ ਭੇਜੋ