ਫੇ-ਫਜਰੀ ਵੇਲੇ ਵਕਤ

ਫੇ-ਫਜਰੀ ਵੇਲੇ ਵਕਤ ਸਵੇਲੇ,

ਆਣ ਕਰਨ ਮਜ਼ਦੂਰੀ ਹੂ

ਕਾਵਾਂ ਇੱਲ੍ਹਾਂ ਹਿਕਸੇ ਗੱਲਾਂ,

ਤਰੀਜੀ ਰਲੀ ਚੰਡੂਰੀ ਹੂ

ਮਾਰਨ ਚੁੰਝਾਂ ਕਰਨ ਮੁਸ਼ੱਕਤ,

ਪੁਟ ਪੁਟ ਕੱਢਣ ਅੰਗੂਰੀ ਹੂ

ਉਮਰ ਪੁਟੇਂਦਿਆਂ ਗੁਜ਼ਰੀ ਬਾਹੂ,

ਕਦੀ ਨਾ ਪਈਆ ਪੂਰੀ ਹੂ

📝 ਸੋਧ ਲਈ ਭੇਜੋ