ਫ਼ੇ-ਫ਼ਾਲਾਂ ਲਵਾਂਦੜੀ ਨਿੱਤ ਫਿਰਾਂ

ਫ਼ੇ-ਫ਼ਾਲਾਂ ਲਵਾਂਦੜੀ ਨਿੱਤ ਫਿਰਾਂ,

ਪਈ ਤੈਂਡੜਾ ਰਾਹ ਤਕੇਨੀਆਂ ਮੈਂ

ਅੱਖ ਫੜਕੇ ਤਨ ਜਿੰਦ ਪਵੇ,

ਕਾਉਂ ਕੋਠਿਆਂ ਉਤੋਂ ਉਡੇਨੀਆਂ ਮੈਂ

ਚਰਖ਼ਾ ਘੁਕੇ ਤੇ ਮਾਹਲ ਬੁਲੇਂਦੀ,

ਸੁਣ ਸੁਣ ਜੀਉ ਧਰੇਨੀਆਂ ਮੈਂ

ਅਲੀ ਹੈਦਰ ਆਖੀਂ ਢੋਲਣ ਨੂੰ,

ਕਈ ਕਰ ਕਰ ਹੀਲੜੇ ਜੀਨੀਆਂ ਮੈਂ ।੨੦।

📝 ਸੋਧ ਲਈ ਭੇਜੋ