ਫੇ-ਫਹਮ ਨਹੀਂ ਏਹਨਾਂ ਜੱਟੀਆਂ ਮੂਲੇ

ਫੇ-ਫਹਮ ਨਹੀਂ ਏਹਨਾਂ ਜੱਟੀਆਂ ਮੂਲੇ,

ਸਹਨੀਆਂ ਸੱਮੀਆਂ ਨੱਸੀਆਂ ਨੂੰ

ਕਿਉਂ ਵੱਤ ਮੈਂ ਤੇ ਲੈ ਲੈ ਆਵਣ,

ਕੁੜੀਆਂ ਫੱਟੀਆਂ ਹੱਸੀਆਂ ਨੂੰ

ਭਾਹ ਲੱਗੇ ਇਹਨਾਂ ਫਾਹੀਆਂ ਨੂੰ,

ਮੈਂ ਗਲ ਕਿਵੇਂ ਘੱਤਾਂ ਰੱਸੀਆਂ ਨੂੰ

ਕਿਉਂ ਵੱਤ ਨਾਉਂ ਖੇੜੇ ਦਾ ਕਹਿੰਦਾ,

ਅਸਾਂ ਰਾਂਝਣ ਦੀਆਂ ਤੱਸੀਆਂ ਨੂੰ

ਹੈਦਰ ਵੱਸ ਅਸਾਡੜਾ ਨਾਹੀਂ,

ਮਤ ਕਹ ਇਸ਼ਕ ਦੀਆਂ ਕੱਸੀਆਂ ਨੂੰ ।੨੦।

📝 ਸੋਧ ਲਈ ਭੇਜੋ