ਫੇ-ਫ਼ਿਕਰ ਕੁਨੋ ਕਰ ਜ਼ਿਕਰ

ਫੇ-ਫ਼ਿਕਰ ਕੁਨੋ ਕਰ ਜ਼ਿਕਰ ਹਮੇਸ਼ਾ,

ਲਫਜ਼ ਤਿੱਖਾ ਤਲਵਾਰੋਂ ਹੂ

ਜ਼ਾਕਿਰ ਸੋ ਜੋ ਜ਼ਿਕਰ ਕਮਾਵਣ,

ਪਲਕ ਨਾ ਫਾਰਗ ਯਾਰੋਂ ਹੂ

ਇਸ਼ਕ ਦਾ ਪੁੱਟਿਆ ਕੋਈ ਨਾ ਛੁਟਿਆ,

ਪੁੱਟਿਆ ਮੁੱਢ ਪਹਾੜੋਂ ਹੂ

ਹੱਕ ਦਾ ਕਲਮਾ ਆਸ਼ਿਕ ਪੜ੍ਹਦੇ ਬਾਹੂ,

ਰਖੀਂ ਫਕਰ ਦੀ ਮਾਰੋਂ ਹੂ

📝 ਸੋਧ ਲਈ ਭੇਜੋ