ਫਿਰ ਏਦਾਂ ਆਈ ਯਾਦ

ਅਜ ਫਿਰ ਏਦਾਂ ਆਈ ਯਾਦ

ਗ਼ਸ਼-ਨ੍ਹੇਰੇ ਦਾ ਸੀਨਾ ਵਿੰਨ੍ਹ ਕੇ

ਘੂਕ ਪਏ ਕਾਤਲ ਨੂੰ ਜੀਕਣ 

ਮਾਰੇ ਵਾਜ ਜਲਾਦ।

ਸਦੀਆਂ ਦਾ ਸੁੱਤਾ ਬਿਸੀਅਰ ਜਿਉਂ 

ਤ੍ਰਭਕੇ, ਡੰਗ ਚਲਾਏ,

ਧਰਤ-ਵਿਛੇ ਮੀਨਾਰ ਨੂੰ ਜੀਕਣ 

ਇਕ ਅੰਗੜਾਈ ਆਏ, 

ਜਿਉਂ ਸੁੱਤੀ ਨਾਚੀ ਦੇ ਪੈਰੀਂ 

ਤ੍ਰਭਕੇ ਨਾਚ-ਸੁਆਦ

ਅੱਜ ਫਿਰ ਏਦਾਂ ਆਈ ਯਾਦ।

📝 ਸੋਧ ਲਈ ਭੇਜੋ