ਫਿਰ ਸਮੁੰਦਰ 'ਚ ਕੋਈ ਮੌਜ ਉੱਠੀ।
ਫਿਰ ਕਿਨਾਰੇ ਤੇ ਆ ਗਈ ਕਿਸ਼ਤੀ।
ਉਸਨੂੰ ਦੁਨੀਆਂ ਨਾ ਦੀਨ ਦੀ ਪਰਵਾਹ,
ਉਹ ਹੈ ਦੀਵਾਨਾ ਉਹ ਹੈ ਇਕ ਵਹਿਸ਼ੀ।
ਜੋ ਨਾ ਕਹਿਣਾ ਸੀ ਉਹ ਵੀ ਕਹਿ ਦਿੱਤਾ,
ਹੋਰ ਇਹ ਦੁਨੀਆਂ ਉਸਨੂੰ ਕੀ ਕਹਿੰਦੀ।
ਜਿਸਨੂੰ ਟੰਗਿਆ ਸੀ ਉਨ੍ਹਾਂ ਸੂਲੀ ’ਤੇ,
ਹੋਰ ਕੋਈ ਨਹੀਂ ਸੀ ਉਹ ਮੈਂ ਸੀ।
ਮੈਂ ਵੀ ਹੈਰਾਨ ਹਾਂ ਕਿ ਆਖ਼ਰਕਾਰ,
ਬਾਤ ਕਿੱਦਾਂ ਇਹ ਦੂਰ ਤੱਕ ਪਹੁੰਚੀ।
ਇਕ ਤਮਾਸ਼ਾ ਹੈ ਦੋਸਤਾ ਏਥੇ,
ਤੇਰੀ ਹਸਤੀ ਕਿ ਜਾਂ ਮੇਰੀ ਹਸਤੀ।