ਤੂੰ ਇਕ ਰਿਸ਼ਤੇ ਤੇ
ਕਿੰਨੀ ਆਸਾਨੀ ਨਾਲ
ਮਿੱਟੀ ਪਾ ਦਿੱਤੀ
ਤੇਰੇ ਨਾਲ ਦਿਆਂ ਨੇ
ਮਿੱਟੀ ਸੁੱਟ ਸੁੱਟ ਕੇ
ਇਕ ਰਿਸ਼ਤੇ ਦੀ
ਕਬਰ ਬਣਾ ਦਿੱਤੀ
ਸ਼ਾਇਦ ਤੈਨੂੰ ਭਰਮ ਹੈ
ਕਿ ਇਉਂ ਰਿਸ਼ਤੇ ਖਤਮ ਹੋ ਜਾਂਦੇ
ਪਰ
ਸਾਲਾਂ ਬਾਅਦ
ਸਦੀਆਂ ਬਾਅਦ
ਜਨਮਾਂ ਬਾਅਦ
ਇਸ ਕਬਰ ਵਿਚੋਂ
ਇਸ ਥੇਹ ਵਿਚੋਂ
ਫੇਰ ਇਸ ਰਿਸ਼ਤੇ ਦੀ
ਸੂਹੀ ਕਰੂੰਬਲ ਫੁਟੇਗੀ
ਫੇਰ ਇਸ ਕਬਰ ਵਿੱਚੋਂ
ਪਿਆਰ ਦਾ
ਮਹਿਕਦਾ ਫੁੱਲ ਖਿੜੇਗਾ ।