ਉਹਨੂੰ ਦੁੱਖ ਸੁੱਖ ਦੀ
ਕੋਈ ਸੁੱਧ ਨਈਂ ਸੀ
ਅਣਭੋਲ ਸੀ ਅਜਾਂ
ਅਣਜਾਣ ਸੀ ਫੁੱਲ
ਜਦੋ ਖਿੜਿਆ ਨਈਂ ਸੀ
ਮੂੰਹ ਬੁਕਲੀ ਪਾ ਕੇ ਸੁਫ਼ਨਿਆਂ ਦੇ
ਕੈਡੇ ਕੂੜ ਪਸਾਰੇ ਪਸਾਰਦਾ ਸੀ
ਜਦੋ ਖਿੜਿਆ ਨਈਂ ਸੀ
ਜਦੋਂ ਖਿੜਿਆ ! ਤੇ ਓਸਨੂੰ ਸੁੱਧ ਹੋਈ
ਉਸ ਰੋਣ ਦੀ ਵੀ ਜਿਸ ਲਈ ਹੱਸਿਆ ਸੀ
ਤਦੋਂ ਹੱਸਣ ਤੇ ਬਹੁੰ ਪਸ਼ੇਮਾਨ ਹੈਸੀ
ਢਾਈਂ ਮਾਰਦਾ ਸੀ
ਮੂੰਹ ਤੇ ਪਿੱਟਦਾ ਸੀ
ਉਹਦਾ ਮੁਖੜਾ ਲਹ-ਲੁਹਾਣ ਹੈਸੀ
ਉਹਦੇ ਚੋਲੇ ਦੇ ਬੰਦ-ਬੰਦ ਖੁੱਲ੍ਹ ਗਏ ਸਨ
ਉਹਦੀ ਅਖੀਯੋਂ ਅਥਰੂ ਡੁਲ੍ਹ ਪਏ ਸਨ