ਫੁੱਲਾਂ ਦਾ ਨਿਜ਼ਾਮ

ਫੁੱਲ ਖਿੜਦੇ ਨੇ

ਫੁੱਲ ਵੀ

ਨਰ ਤੇ ਮਾਦਾ

ਹੁੰਦੇ ਨੇ

ਫੁੱਲਾਂ ਦੇ ਪੈਦਾ ਹੋਣ ਲਈ

ਫੁੱਲਾਂ ਦਾ

ਨਰ ਤੇ ਮਾਦਾ

ਹੋਣਾ ਜ਼ਰੂਰੀ ਹੈ

ਮਹਿਕਣ ਲਈ ਨਹੀਂ

ਮਹਿਕ

ਨਰ

ਤੇ

ਮਾਦਾ

ਨਹੀਂ ਹੁੰਦੀ

📝 ਸੋਧ ਲਈ ਭੇਜੋ