ਫੁੱਲਾਂ ਦੇ ਬਹਾਨੇ

ਸਫ਼ੇਦ ਫੁੱਲਾਂ ਦੇ ਬਹਾਨੇ

ਛੇੜ ਵਿਸਰੇ ਤਰਾਨੇ

ਖ਼ੁਮਾਰ ਜਿਹਾ ਛਾ ਜਾਏ

ਖੋਲ ਨੈਣ ਮਹਿਖਾਨੇ

ਬਸੰਤੀ ਰੁੱਤ ਪੀਲੇ ਫੁੱਲ

ਭਰੇ ਸੈਂਕੜੇ ਪੈਮਾਨੇ

ਫ਼ਿਜ਼ਾ ਖ਼ਿਜ਼ਾ ਬਣ ਗਈ

ਕਿੱਥੇ ਗਏ ਉਹ ਜ਼ਮਾਨੇ

ਮਹਿਕ ਅੱਜ ਵੀ ਸਤਾਏ

ਕਿਵੇਂ ਭੁਲੀਏ ਫਸਾਨੇ

ਦਿਲੀ ਦਸਤਕ ਉਡੀਕਾਂ

ਕਿਤੇ ਜਾਏ ਨਾ ਜਾਨੇ...

📝 ਸੋਧ ਲਈ ਭੇਜੋ