ਜਿਹੜੇ ਫੁੱਲਾਂ ਵਰਗੇ ਨੇ, ਵੰਡਣ ਜਗਤ ਸੁਗੰਧੀਆਂ ।
ਉਹਨਾ ਦੀ ਬਣਦੀ ਨਹੀ ਫਿਰ, ਨਾਲ ਦੁਰਗੰਧੀਆਂ ।
ਭਗਤਾਂ ਨਾਲ ਨਾ ਕਰ ਸਕੇ, ਜਿਸਮ ਕਦੇ ਮਿਲਾਣ ।
ਰੂਹ ਵੀ ਛੱਡ ਕੇ ਤੁਰ ਪੈਂਦੀ ਫਿਰ, ਕੱਚੇ ਵੇਖ ਮਕਾਨ ।
ਪਾਣੀ ਦਾ ਸਾਂ ਬੁਲਬਲਾ, ਲੱਭਦਾ ਪਿਆਰ ਮੁਨਿਆਦੀ ।
ਤੱਕੀ ਯਾਰੀ ਇੱਕ ਫਿਰ, ਗੱਲ ਜੰਗਲ, ਬੇਲੇ, ਵਾਦੀ ।
ਵੇਖੀ ਤੜਫ਼ ਪਿਆਰ ਦੀ, ਸਮਝ ਆਈ ਗੱਲ ਬਾਤ ।
ਧਰਤੀ, ਧਵਲ, ਆਕਾਸ਼ ਫਿਰ, ਰੱਬ ਝਾਤ ਪੁਵਾਈ ਆਪ ।
ਦੁਨੀਆਂ ਦੇ ਪਹਿਰਿਆਂ, 'ਸਰਬ' ਤੋਂ ਲਾਹੀਆਂ ਪਾਬੰਦੀਆਂ ।
ਫੁੱਲਾਂ ਮੇਲ ਕਰਾਇਆ ਯਾਰ ਫਿਰ, ਤੇ ਵੰਡੀਆਂ ਸੁਗੰਧੀਆਂ ।