ਬਾਜ਼ਾਰ ਵਿੱਚ
ਘੁੰਮਦਿਆਂ
ਈਜ਼ੀਡੇ ਤੋਂ ਰਾਸ਼ਨ ਲੈ
ਬਿੱਲ ਦੇਣ ਤੋਂ
ਰੋਕਿਆ ਪਤੀ ਦੇਵ ਨੇ
ਆਪ ਦਿੱਤੇ
ਛਿਆਨਵੇ ਸੌ ਰੁਪਏ
ਆਖ ਮੇਰਾ ਫਰਜ਼
ਤੂੰ ਆਪਣੀ ਤਨਖ਼ਾਹ
ਜਿੱਥੇ ਚਾਹੇ ਖ਼ਰਚ
ਘਰ ਦਾ ਖਰਚ ਮੈਂ ਹੀ ਕਰਾਂਗਾ
ਐਡੀਡਾਸ ਦੇ ਸ਼ੋਅਰੂਮ ਚੋਂ
ਸੋਲ਼ਾਂ ਹਜ਼ਾਰ ਦੇ
ਜੁੱਤੇ ਲੈ
ਮੇਰੇ ਵੱਲ ਵੇਖਿਆ
ਤੇ ਮੰਗਿਆ ਕਾਰਡ
ਪਤੀ ਮੈਨੂੰ
ਜਾਪਿਆ ਸਰਕਾਰ ਵਰਗਾ
ਜੀਐੱਸਟੀ ਨਾਲ
ਪੈਸੇ ਵਸੂਲ ਕਰਦਾ