ਧੁੱਪ ਡਿੱਗਦੀ ਵਿਚ ਅਖਾੜਿਆਂ, 

ਗਾਮਾ ਗਿਆ ਨਾਲ ਪਿਆਰਿਆਂ-

ਕਿਹੜੇ ਯਾਰ ਦੀ ਤੋਰ ਲਟਕੰਦੜੀ ?

ਦੂਰੋਂ ਦੇਖਿਆ ਤਖ਼ਤ ਹਜ਼ਾਰਿਆਂ।

ਸੂਰਜ ਥਲੋ ਥਲ ਹੋਇਆ ਹੌਂਕ ਕੇ 

ਤੀਰ ਖ਼ੂਨ ਕਰ ਲਏ ਨਜ਼ਾਰਿਆਂ। 

ਮਾਰੀ ਚਾਂਗ ਫ਼ਕੀਰਾਂ ਦੇ ਹਾਲ ਵਿਚ 

ਸਿਰ ਚੁੱਕਿਆ ਯਾਰ ਦੇ ਮਾਰਿਆਂ।

ਯੁੱਗ ਬੀਤ ਗਏ ਨੇ ਗਾਮਾ ਸੋਚਦਾ 

ਚੌਦਾਂ ਤਬਕਾਂ ਦੇ ਸੀਨੇ ਨੂੰ ਪਾੜਿਆਂ। 

ਕਿਹੜੀ ਧਰਤ ਦਾ ਸੀਨਾ ਗਰਜਦਾ

ਹੇਠਾਂ ਦੇਖਿਆ ਆਕੀ ਮੀਨਾਰਿਆਂ।

ਕਿਹੜਾ ਗਜ਼ਬ ਜੋ ਬਾਜ਼ ਆਂਵਦਾ 

ਨਜ਼ਰ ਚੁੱਕ ਲਈ ਜ਼ਰਾ ਹੰਕਾਰਿਆਂ। 

‘ਬੇਮੁਹਾਰ ਨੇ ਚਿਹਨ ਅਸਮਾਨ ਦੇ' 

ਹੱਸ ਆਖਿਆ ਬਲੀ ਕਿਨਾਰਿਆਂ।

ਧੁੱਪ ਡਿੱਗਦੀ ਵਿਚ ਅਖਾੜਿਆਂ 

ਗਾਮਾ ਗਿਆ ਨਾਲ ਪਿਆਰਿਆਂ।

📝 ਸੋਧ ਲਈ ਭੇਜੋ