ਗਾਹਕੁ ਵੈਂਦਾ ਹੀ ਕੁਝਿ

ਗਾਹਕੁ ਵੈਂਦਾ ਹੀ ਕੁਝਿ ਵਟਿ ਲੈ

ਆਇਆ ਗਾਹਕੁ ਮੂਲ ਮੋੜੇਂ,

ਟਕਾ ਪੰਜਾਹਾ ਘੱਟ ਲੈ ।ਰਹਾਉ।

ਪੇਈਅੜੇ ਦਿਨਿ ਚਾਰ ਦਿਹਾੜੇ,

ਹਰਿ ਵਲਿ ਝਾਤੀ ਘਤਿ ਲੈ ।1।

ਬਾਬਲਿ ਦੇ ਘਰਿ ਦਾਜ ਵਿਹੂਣੀ,

ਦੜਿ ਬੜਿ ਪੂੰਣੀ ਕਤਿ ਲੈ ।2।

ਹੋਰਨਾ ਨਾਲ ਉਧਾਰ ਕਰੇਂਦੀ,

ਸਾਥਹੁ ਭੀ ਕੁਝ ਹਥਿ ਲੈ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,

ਇਹਿ ਸ਼ਾਹਾਂ ਦੀ ਮਤਿ ਲੈ ।4।

📝 ਸੋਧ ਲਈ ਭੇਜੋ