ਗ਼ੈਰਾਂ ਦੇ ਦੁੱਖ ਆਪਣੇ ਉੱਤੇ

ਗ਼ੈਰਾਂ ਦੇ ਦੁੱਖ ਆਪਣੇ ਉੱਤੇ ਜਰਦੇ ਰਹੇ ।

ਗ਼ਮ ਦੇ ਬੱਦਲ ਸਾਡੇ ਵਿਹੜੇ ਵਰਦੇ ਰਹੇ ।

ਸੌਂ ਗਏ ਨੇ ਅੱਜ ਪਾਹਰੂ ਸਾਡੀ ਕਿਸਮਤ ਦੇ,

ਜਿੱਤੇ ਹੋਏ ਸਾਂ ਫੇਰ ਵੀ ਬਾਜ਼ੀ ਹਰਦੇ ਰਹੇ ।

ਦਿਲ ਦੇ ਖੂਹ ਚੋਂ ਟਿੰਡਾਂ ਖ਼ਾਲੀ ਆਈਆਂ ਨੇ,

ਹੰਝੂਆਂ ਦੇ ਖਾਲਾਂ ਚੋਂ ਚੁੱਲੀਆਂ ਭਰਦੇ ਰਹੇ ।

ਅਸੀਂ ਤਾਂ ਉਹ ਤਾਰੇ ਆਂ ਟੁੱਟੇ ਅੰਬਰਾਂ ਤੋਂ,

ਬਾਹਰ ਕਿਸੇ ਦੇ ਕੰਮ ਆਏ ਨਾ ਘਰ ਦੇ ਰਹੇ ।

ਤੇਰੀ ਉਹ ਮਿਸ਼ਾਲ ਏ 'ਸਦਫ਼' ਜ਼ਮਾਨੇ ਵਿਚ,

ਲੋਹਾ ਬਣ ਕੇ ਲੱਕੜ ਦੇ ਨਾਲ ਤਰਦੇ ਰਹੇ ।

📝 ਸੋਧ ਲਈ ਭੇਜੋ