ਗੈਰਾਂ ਨਾਲ ਮਿੱਠਾ-ਮਿੱਠਾ

ਐਵੇਂ ਗੈਰਾਂ ਨਾਲ ਮਿੱਠਾ-ਮਿੱਠਾ ਬੋਲ ਹੋ ਗਿਆ

ਸਾਥੋਂ ਜਿੰਦਗੀ ਵਿੱਚ ਆਪੇ ਜ਼ਹਰ ਘੋਲ ਹੋ ਗਿਆ

ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,

ਸਾਥੋਂ ਹੀਰਿਆਂ ਦੇ ਭੁਲੇਖੇ ਕੱਚ ਫੋਲ ਹੋ ਗਿਆ

ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂੰ,

ਸਾਡਾ ਚੰਨ ਆਪ ਬਦਲਾਂ ਦੇ ਕੋਲ ਹੋ ਗਿਆ

ਅਸੀਂ ਤਨਹਾਈਆਂ ਦੇ ਗਲ ਨਾਲ ਲੱਗ-ਲੱਗ ਰੋਏ,

ਇਕ ਫੁੱਲ ਸਾਡੇ ਪੈਰਾਂ ਤੋਂ ਮਧੋਲ ਹੋ ਗਿਆ

ਅਸੀਂ ਉਮਰਾਂ ਬੀਤਾਈਆਂ ਜਿਸਤੋਂ ਲੁੱਕ -ਲੁੱਕ ਕੇ,

ਰਾਤੀਂ ਸੁਪਨੇ ਆਇਆ, ਕੁੰਡਾ ਖੋਲ ਹੋ ਗਿਆ

ਜਿਨ੍ਹਾ ਸਜਨਾ ਨਾਲ ਨਾ ਸੀ ਸਾਡੀ ਸੁਰ ਮਿਲਦੀ,

ਗੀਤ ਜਿੰਦਗੀ ਦਾ ਓਹਨਾਂ ਸੰਗ ਬੋਲ ਹੋ ਗਿਆ

📝 ਸੋਧ ਲਈ ਭੇਜੋ