ਪਤਾ ਨਹੀਂ ਕੀ ਵਾਪਰ ਗਿਆ ਅਜ਼ੀਬ ਜਿਹਾ,

ਕਿ ਅੱਜ ਸ਼ਾਮ ਤੋਂ ਹੋ ਗਿਆ ਮੈਂ ਗਰੀਬ ਜਿਹਾ।

ਚਾਰੇ ਪਾਸੇ ਮੱਚੀ ਹਾਹਾਕਾਰ ਜਿਹੀ,

ਬਿਸਤਰ ਵੀ ਪਿਆ ਜਾਪੇ ਕਿਸੇ ਸਲੀਬ ਜਿਹਾ।

ਹਿੱਕ ਠੋਕ ਕੇ ਯਾਰ ਜਿਹਨੂੰ ਕਦੇ ਕਹਿੰਦੇ ਸੀ,

ਅੱਜ ਅੱਖ ਬਚਾ ਕੇ ਲੰਘ ਗਿਆ ਉਹ ਰਕੀਬ ਜਿਹਾ।

ਚਮਕ ਪੈਂਦੇ ਨੇ ਮੇਰੇ ਨੈਣ ਬਿਮਾਰ ਜਿਹੇ,

ਝਉਲਾ ਜੇ ਕਿਤੇ ਪੈ ਜਾਏ ਮੇਰੇ ਤਬੀਬ ਜਿਹਾ।

ਜਿੰਦਗੀ ਦੀ ਕਿਸ਼ਤੀ ਨਾ ਡੁੱਬਦੀ, ਤਰਦੀ ਹੈ,

ਪੱਥਰ ਬਣ ਬਹਿ ਗਿਆ, ਵਿੱਚ ਨਸੀਬ ਜਿਹਾ॥

📝 ਸੋਧ ਲਈ ਭੇਜੋ