ਗ਼ਾਜ਼ੀਯਾਂ ਨੂੰ ਗ਼ਮ ਕੇਹਾ ਯਾਰੋ

ਗ਼ਾਜ਼ੀਯਾਂ ਨੂੰ ਗ਼ਮ ਕੇਹਾ ਯਾਰੋ, ਸਿਰ ਦਾ ਸਾਂਗ ਨ ਕਰਦੇ ।

ਵਿਚ ਮੈਦਾਨ ਮੁਹੱਬਤ ਵਾਲੇ, ਮਰਦਾਨੇ ਥੀ ਮਰਦੇ ।

ਨਾਲਿ ਉਨ੍ਹਾਂ ਦੇ ਥੀਵੇ ਨ ਪਾੜਾ, ਜੋ ਹੋਵਨਿ ਬੇਦਰਦੇ ।

ਸੱਚਲ ਆਸ਼ਕ ਈਵੇਂ ਸੁਞਾਪਿਨ, ਰੂਇ ਜਿਨ੍ਹਾਂ ਦੇ ਜ਼ਰਦੇ ।

📝 ਸੋਧ ਲਈ ਭੇਜੋ