ਗੱਲ ਲੱਭਣ ਦੀ ਦੇਰ ਹੁੰਦੀ ਏ

ਗੱਲ ਲੱਭਣ ਦੀ ਦੇਰ ਹੁੰਦੀ ਏ

ਚੱਲ ਸੋ ਚੱਲ ਤੇ ਫੇਰ ਹੁੰਦੀ ਏ

ਕੋਈ ਨਈਂ ਹੁੰਦਾ ਰਾਹ ਤੇ ਉੱਗ ਕੇ

ਜਿੰਨੀ ਖੱਜਲ਼ ਬੇਰ ਹੁੰਦੀ ਏ

ਆਪਣੇ ਘਰ ਤੇ ਪਿੰਡ ਚੂਹਿਆਂ ਦੇ

ਮਾਊਂ ਬਿੱਲੀ ਸ਼ੇਰ ਹੁੰਦੀ ਏ

ਹੋਵੇ ਤੇ ਫਿਰ 'ਕੱਲੀ ਅੱਖ ਨਈਂ 

ਦਿਲ ਦੇ ਨਾਲ਼ ਵੀ ਢੇਰ ਹੁੰਦੀ ਏ

ਪੁੱਤ ਦਲੇਰੀ ਉਹ ਕਰਦਾ ਏ 

ਜਿਹਦੀ ਰੱਤ ਦਲੇਰ ਹੁੰਦੀ ਏ

ਸਿਰ ਤੇ ਰਾਤਾਂ ਪੈ ਜਾਵਣ ਤੇ 

ਸੋਚਾਂ ਵਿਚ ਸਵੇਰ ਹੁੰਦੀ ਏ

ਮਨ ਭਰੀਜੇ ਹੋਣ ਜੇ ‘ਸੰਧੂ’

ਪਾਈਆ ਸ਼ੈਅ ਵੀ ਸੇਰ ਹੁੰਦੀ ਏ

📝 ਸੋਧ ਲਈ ਭੇਜੋ