ਗੱਲ ਸਾਈਂ ਦੀ ਜੈ ਨੂੰ ਪਿਆਰੀ

ਗੱਲ ਸਾਈਂ ਦੀ ਜੈ ਨੂੰ ਪਿਆਰੀ, ਸੋ ਸਾਈਂ ਦਾ ਹੋਵੈ ।

ਸੁਣ ਸੁਣ ਸੁਖ਼ਨ ਫਕੀਰਾਂ ਵਾਲੇ, ਉਹ ਦਿਲ ਵਿਚ ਪਇਆ ਰੋਵੈ ।

ਖਿਜਮਤ ਥੀਂ ਉਸ ਅਜ਼ਮਤ ਪਾਈ, ਜੋ ਦਿਲ ਦੀ ਸਾਫੀ ਹੋਵੈ ।

ਸੰਤਰੇਣ ਜਿਸ ਆਪ ਪਛਾਤਾ, ਉਹ ਸੁਖ ਦੀ ਨੀਂਦਰ ਸੋਵੈ ।

📝 ਸੋਧ ਲਈ ਭੇਜੋ