ਗਲਿ ਵੋ ਕੀਤੀ ਸਾਡੇ

ਗਲਿ ਵੋ ਕੀਤੀ ਸਾਡੇ ਖ਼ਿਆਲੁ ਪਈ,

ਗਲ ਪਈ ਵੋ ਨਿਬਾਹੀ ਲੋੜੀਏ ।ਰਹਾਉ।

ਸ਼ਮ੍ਹਾਂ ਦੇ ਪਰਵਾਨੇ ਵਾਂਗੂੰ,

ਜਲਦਿਆਂ ਅੰਗਿ ਮੋੜੀਏ ।1।

ਹਾਥੀ ਇਸ਼ਕ ਮਹਾਵਤ ਰਾਂਝਾ,

ਅੰਕਸੁ ਦੇ ਦੇ ਹੋੜੀਏ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਲੱਗੀ ਪ੍ਰੀਤ ਤੋੜੀਏ ।3।

 

📝 ਸੋਧ ਲਈ ਭੇਜੋ