ਗਲੀ ਚੰਗੀ ਨਹੀਂ ਲਗਦੀ

ਗਲੀ ਚੰਗੀ ਨਹੀਂ ਲਗਦੀ ਸ਼ਹਿਰ, ਚੰਗਾ ਨਹੀਂ ਲੱਗਦਾ। 

ਗ਼ਜ਼ਲ ਹੋਵੇ ਤਾਂ ਹੋਵੇ ਬੇ ਬਹਿਰ, ਚੰਗਾ ਨਹੀਂ ਲੱਗਦਾ।

ਬਨਾਇਆ ਦੁਸ਼ਮਨਾਂ ਮੈਨੂੰ ਸਦਾ ਦੁਸ਼ਮਨ ਜਮਾਨੇ ਦਾ, 

ਮੁਹੱਜ਼ਬ ਦੋਸਤਾਂ ਦਾ ਇਹ ਕਹਿਰ, ਚੰਗਾ ਨਹੀਂ ਲਗਦਾ।

ਮੇਰੀ ਬੁਨਿਆਦ ਵਿਚ ਦੋਸਤ ਕੁਝ ਸ਼ਾਮਿਲ ਹੈ ਬਰਬਾਦੀ, 

ਸੁਬਹ ਤੇ ਸ਼ਾਮ ਦੀ ਹੋਵੇ ਗਹਿਰ, ਚੰਗਾ ਨਹੀਂ ਲੱਗਦਾ।

ਸ਼ਹਰ ਦੇ ਦੁਸ਼ਮਨਾਂ ਨੂੰ ਦੂਰ ਤੱਕ ਦੇਖੋ, ਸ਼ਹਰ ਯਾਰੋ, 

ਕਿਨਾਰੇ ਤੋੜ ਜਾਏ ਇਕ ਲਹਿਰ, ਚੰਗਾ ਨਹੀਂ ਲੱਗਦਾ।

ਪਪੀਹੇ ਵਾਸਤੇ ਦੋਸਤ ਮੇਰੇ ਬੂੰਦ ਅੰਮ੍ਰਿਤ ਹੈ, 

ਭਲਾ ਕਿਸ ਨੂੰ ਮੁਹੱਬਤ ਦਾ ਜ਼ਹਿਰ, ਚੰਗਾ ਨਹੀਂ ਲਗਦਾ।

ਭਲਾ ਹੋਵੇ ਕਿ ਸੂਰਜ ਰਾਤ ਭਰ ਸੁੱਤਾ ਰਹੇ ਯਾਰੋ, 

ਉਨੀਂਦੇ ਸ਼ਖਸ ਨੂੰ ਵੇਲਾ ਸ਼ਹਿਰ, ਚੰਗਾ ਨਹੀਂ ਲੱਗਦਾ।

📝 ਸੋਧ ਲਈ ਭੇਜੋ