ਲੇਖ ਲਿਖਦੇ ਨੇ ਲੋਕ ਬਿਗਾਨਿਆਂ ਦੇ,

ਦੱਸਣ ਨਾਲ ਤਫ਼ਸੀਲ ਦੇ ਉਹ ਗੱਲਾਂ ।

ਪੀੜ੍ਹੀ ਆਪਣੀ ਹੇਠ ਨਾ ਫ਼ਿਰੇ ਸੋਟਾ ,

ਐਬ ਹੋਰਾਂ ਦੇ ਫੋਲਣੇ, ਕੀ ਉਹ ਗੱਲਾਂ ?

ਯਾਰ ਨੇ ਯਾਰ ਕੋਲ ਜੋ ਰਾਜ ਫੋਲੇ,

ਰੱਖੀਏ ਰਾਜ ਦੀਆਂ ਸੀਨੇ ਲੁਕੋ ਗੱਲਾਂ ।

ਬੱਦਲਾਂ ਵਾਂਗ ਵਲਵਲੇ ਗਰਜਦੇ ਨੇ,

ਤੋੜ੍ਹਨਗੇ ਬੰਨ੍ਹ ਇਹ ਹੁਣ ਹੋ ਛੱਲਾਂ ।

ਦਿਲ ਚਾਹੇ ਕਦੇ ਤੋੜ ਕੇ ਤੰਦ ਤਾਣਾ,

ਨੁੱਕਰ ਪਹਾੜ ਦੀ ਜੋਗੀ ਹੋ ਮੱਲਾਂ ।

ਭੱਜਣ ਭਜਾਉਣ ਦੀਆਂ ਛੱਡ ਜੁਗਤਾਂ,

ਕਰੀਏ ਦੁਨੀਆਂਦਾਰੀ ਵਿੱਚ ਖਲੋ ਗੱਲਾਂ ।

ਸੁਪਨਈ ਬਾਤਾਂ ਦੀ ਪਟਾਰੀ ਖ਼ੋਲ੍ਹ ਬੈਠਾ ਕੋਈ

ਭਰ ਹੁੰਗਾਰਾ, ਸੁਣ ਜਰਾ ਨੇੜੇ ਹੋ ਗੱਲਾਂ ।

ਕੇਹੀ ਧੁੰਦ ਛਾ ਕਈ ਯਾਰ ਸ਼ਮੀ,

ਸਮਝੇ ਹੋਰ ਤੇ ਹੁੰਦੀਆਂ ਹੋਰ ਗੱਲਾਂ।

📝 ਸੋਧ ਲਈ ਭੇਜੋ