ਗੱਲਾਂ ਤੇਰੀਆਂ ਗਲੀਏਂ ਟੁਰੀਆਂ

ਗੱਲਾਂ ਤੇਰੀਆਂ ਗਲੀਏਂ ਟੁਰੀਆਂ,

ਚਾਈਆ ਚਾਲ ਅਪੁੱਠੀ ਧੀ ।

ਨਾਲ ਦਲੀਲਾਂ ਕੀ ਤਮਸੀਲਾ,

ਸੱਚੀ ਹੋਵੇਂ ਝੂਠੀ ਧੀ ।

ਕੂਕ ਰਹੀ ਕਰ ਸ਼ੋਰ ਕਕਾਰਾ,

ਭਉਂਦੀ ਨਾਹੀਂ ਮੁੱਠੀ ਧੀ ।

ਹੈਦਰ ਇਹ ਦੁਖ ਦੇਖਣ ਆਹੇ,

ਜੰਮਦਿਆਂ ਨ ਤੂੰ ਕੁੱਠੀ ਧੀ ।੧੩।

📝 ਸੋਧ ਲਈ ਭੇਜੋ