ਗੱਲਾਂ ਵਿੱਚ ਸੱਚਾਈ

ਤੇਰੀਆਂ ਗੱਲਾਂ ਵਿੱਚ ਸੱਚਾਈ ਲੱਗਦੀ ਹੈ  

ਦਿਲ ਕਰਦਾ ਹੈ ਤੇਰੇ ਤੇ ਯਕੀਨ ਕਰ ਲਵਾਂ  

ਪਰ ਦਿਮਾਗ  

ਦੁਨੀਆਂ ਨੂੰ ਇੰਨੀ ਨਜ਼ਦੀਕ ਤੋਂ ਦੇਖ ਚੁੱਕੀ ਹਾਂ  

ਕਿ ਹੁਣ ਦਿਮਾਗ ਕਿਸੇ ਦੀ ਚੰਗਿਆਈ ਤੇ ਵੀ ਯਕੀਨ ਨਹੀਂ ਕਰਦਾ  

ਦਿਲ ਤੇ ਦਿਮਾਗ ਦੀ ਇਸ ਜੰਗ ਵਿਚ  

ਅਕਸਰ ਦਿਲ ਜਿੱਤ ਜਾਂਦਾ ਹੈ  

ਇਸੇ ਲਈ ਤਾਂ ਦਿਮਾਗ ਹਰ ਵਾਰ ਸਮਝਾਉਂਦਾ ਹੈ

📝 ਸੋਧ ਲਈ ਭੇਜੋ